ਜਦ ਮਿਲ ਕੇ ਬੈਠਣਗੇ
ਤਾਂ ਗੱਲਾਂ ਬਹੁਤ ਕਰਨੀਆ ਨੇ
ਜਦ ਮਿਲ ਕੇ ਬੈਠਣਗੇ
ਤਾਂ ਗੱਲਾਂ ਬਹੁਤ ਕਰਨੀਆ ਨੇ
ਕੁਝ ਮੇਰੇ ਰੌਣ ਦੀਆ ਤੇਰੇ ਵੱਖ ਹੋਣ ਦੀਆ ਹਾਏ
ਲਾਉਣਾ ਗੱਲ ਦੇ ਨਾਲ ਤੈਨੂੰ
ਮੈਂ ਅੱਖਾਂ ਫੇਰ ਭਰਨੀਆ ਨੇ
ਜਦ ਮਿਲ ਕੇ ਬੈਠਣਗੇ
ਤਾਂ ਗੱਲਾਂ ਬਹੁਤ ਕਰਨੀਆ ਨੇ
ਜਦ ਮਿਲ ਕੇ ਬੈਠਣਗੇ
ਤਾਂ ਗੱਲਾਂ ਬਹੁਤ ਕਰਨੀਆ ਨੇ
ਮੈਂ ਪੁਛਣਾ ਵਕ਼ਤ ਵੀ ਤੇਥੋਂ ਕਿਵੇ ਲੰਘਿਆ ਸੀ ਮੇਰੇ ਬਿਨ
ਮੈਂ ਰਾਤਾਂ ਜਾਗ ਕੇ ਕੱਟੀਆ ਕਿਵੇ ਨਿਕਲੇ ਸੀ ਤੇਰੇ ਦਿਨ
ਮੈਂ ਸੱਜਣਾ ਫੇਰ ਤੇਰੇ ਲਈ ਵੇ ਪੀੜਾ ਆਪ ਜਰਨੀਆ ਨੇ
ਜਦ ਮਿਲ ਕੇ ਬੈਠਣਗੇ ਤਾਂ ਗੱਲਾਂ ਬਹੁਤ ਕਰਨੀਆ ਨੇ
ਜਦ ਮਿਲ ਕੇ ਬੈਠਣਗੇ ਤਾਂ ਗੱਲਾਂ ਬਹੁਤ ਕਰਨੀਆ ਨੇ
ਥਲਾਂ ਵਿਚ ਸੇਕ ਨਈ ਹੋਣਾ ਜਿੰਨਾ ਦਿਲ ਤਪਦਾ ਵੱਖ ਹੋ ਕੇ
ਹਿਜਰ ਵਿਚ ਤੇਰੇ ਮਚ ਜਾਣਾ ਬਿੰਦਰ ਵੇਖੀ ਮੈਂ ਕੱਖ ਹੋਕੇ
ਜਦੋਂ ਤੂੰ ਬੈਠਣਾ ਸਾਮਣੇ ਰੂਹਾਂ ਫੇਰ ਠਰਨੀਆ ਨੇ
ਜਦ ਮਿਲ ਕੇ ਬੈਠਣਗੇ ਤਾਂ ਗੱਲਾਂ ਬਹੁਤ ਕਰਨੀਆ ਨੇ
ਕੁਝ ਮੇਰੇ ਰੌਣ ਦੀਆ ਤੇਰੇ ਵੱਖ ਹੋਣ ਦੀਆ
ਤੇਰੇ ਵੱਖ ਹੋਣ ਦੀਆ ਤੇਰੇ ਵੱਖ ਹੋਣ ਦੀਆ
ਲਾਉਣਾ ਗੱਲ ਦੇ ਨਾਲ ਤੈਨੂੰ
ਮੈਂ ਅੱਖਾਂ ਫੇਰ ਭਰਨੀਆ ਨੇ