ਜਵਾਹਰ ਵਾਲਾ ਏ ਪਿੰਡ ਜੱਟ ਦਾ ਪਿੰਡਾ ਵੀਚਾਲੇ ਘਰ ਬਿਲੋ
ਘਰ ਕਾਹਦਾ ਏ ਦੁਆਰ ਖੁੱਲਾ ਏ ਜੰਨਤ ਦਾ ਹੀ ਦਰ ਬਿਲੋ
੧੨ ਵਜੇ ਉੱਠੀ ਦਾ ਤੇ ੧੨ ਵਜੇ ਸੌਂਈ ਦਾ
Nature ਫ਼ਕੀਰ ਤੇ ਫਿੱਕਰ ਸਾਨੂੰ ਕੋਈ ਨਾ
Bed ਉੱਤੇ ਆਉਂਦੀ Bed tea ਗੋਰੀਏ
ਕੋਈ ਮੁਹੱਬਤ ਨੀ ਬੇਬੇ ਵਰਗੀ ਗੋਰੀਏ
ਰੋਟੀ ਟਾਈਮ ਨਲ ਖਵਾਉਂਦੀ ਜੇਹੜੀ ਸ਼ੇਰ ਪੁੱਤ ਆਖ ਦਾਤਾਂ
ਸਾਡੇ ਲਈ ਹੀ ਮੰਗੇ ਕੁਜ ਮੰਗਦੀ ਨਾ ਆਪ
ਆਪ ਵੇਹਲੇ ਵੇਹਲੇ ਯਾਰ ਨੀ ਨਾ ਕੋਈ ਕੰਮ ਕਾਰ ਨੀ
ਸਾਭ ਸਾਂਭ ਸਾਂਭ ਸਾਂਭ ਰੱਖੇ ਲਾਣੇਦਾਰ ਨੀ
ਸੱਚ ਕਿਹਾ ਏ ਕਿਸੇ ਨੇ ਖੇਤੀ ਜਿਹਾ ਕੋਈ ਧੰਦਾ ਨੀ
ਕਸਮ ਨਾਲ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ
ਕਸਮ ਨਾਲ ਕਹਨਾ ਬਾਪੁ ਵਰਗਾ ਕੋਈ ਬੰਦਾ ਨੀ
ਕਸਮ ਨਾਲ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ
ਵੱਡੇ ਬਾਈ ਦਾ ਸਹਾਰਾ ਜਿਵੇ ਛੱਤ ਨਾ ਸਤੀਰ
ਅੱਖ ਚੱਕੇ ਨਾ ਜਮਾਨਾ ਜਦੋਂ ਖੜਾ ਵੱਡਾ ਵੀਰ
ਕੱਦ ਚ ਚ ਤਾਂ ਛੋਟੀ ਪਰ ਰੂਹ ਦੇ ਆ ਹਾਣ ਦੀ
ਦਿਲ ਦੀ ਏ ਰਾਣੀ ਇਕ ਦਿਲਾਂ ਦੀਆ ਜਾਣ ਦੀ
ਮਾਝੇ ਵੱਲ ਦੀ ਆ ਆਪ ਵਿਆਹ ਮਾਲਵੇ ਚ ਆਉਗੀ
ਘਰੇ ਮੁਖਤਿਆਰੀ ਬੇਬੇ ਬਾਦ ਜੋ ਚਲਾਉਗੀ
ਘਰੇ ਮੁਖਤਿਆਰੀ ਬੇਬੇ ਬਾਦ ਜੋ ਚਲਾਉਗੀ
ਹੋ ਬਾਪੂ ਦੀਆ ਬਾਹਾਂ ਛੋਟਾ ਚਾਚਾ ਵੱਡਾ ਤਾਇਆ
ਖੇਤ ਇਕੱਠਿਆਂ ਨੇ ਵਾਹਿਆ ਵੈਰ ਇਕੱਠਿਆਂ ਨੇ ਢਾਹਿਆ
ਇੱਕੋ ਵਿਹਡ਼ੇ ਵਿਚ ਰਲ ਭੈਣਾਂ ਇਕੱਠੀਆਂ ਨੇ ਸਾਰੀਆ
ਛੋਟੀ ਚਾਹੇ ਵੱਡੀ ਜਾਨੋ ਵੱਧ ਭੈਣਾਂ ਪਿਆਰੀਆ
ਇੱਕ ਤਾਏ ਆਲਾ ਵਾਹਣ ਛੱਤੂ ਆਉਂਦੇ ਸਾਲ ਕੋਠੀ
ਨਵੇਂ ਸਿਰੋਂ ਬਣੂ ਸਾਰੀ ਰਹੂ ਪੁਰਾਣਾ ਘਰ ਓਥੇ
ਚਹਿਲਾਂ ਦਿਲਾਂ ਦੇ ਆ ਨੇੜੇ ਭਾਵੇਂ ਵਤਨਾਂ ਤੋਂ ਦੂਰੀ ਆ
ਬਾਕੀ ਕੰਮ ਪਿੱਛੋਂ ਪਹਿਲਾ ਫੈਮਲੀ ਜਰੂਰੀ ਆ
ਬਾਕੀ ਕੰਮ ਪਿਛੋਂ ਪਹਿਲਾ ਫੈਮਲੀ ਜਰੂਰੀ ਆ
ਹੋ ਕਿਹੜਾ ਦਾਦੇ ਦ ਸੁਣਾਵਾਂ ਕਿੱਸੇ ਬੜੇ ਆ ਸੰਗੀਨ
ਕਹਿੰਦੇ ਜੱਟਾਂ ਨੂੰ ਪਿਆਰੀ ਹੁੰਦੀ ਸਬ ਤੋਂ ਜ਼ਮੀਨ
ਰੌਲਾ ਵੱਟ ਦਾ ਜੇ ਚੜ ਕੇ ਸ਼ਰੀਕੇ ਬਾਜੀ ਆਉਦੀ
ਪਹਿਲਾ ਦਾਦੇ ਨਾਲੋ ਚੱਕ ਕੇ ਰਫਲ ਦਾਦੀ ਲਿਆਉਂਦੀ
ਰਹੋ ਸਾਡੇ ਕੋਲੋ ਲੋਕ ਖਬਰਦਾਰ ਆਖਦੇ
ਪਿੰਡ ਵਿਚ ਗੋਰੀਏ ਨੰਬਰਦਾਰ ਆਖਦੇ
ਪਿੰਡ ਵਿਚ ਗੋਰੀਏ ਨੰਬਰਦਾਰ ਆਖਦੇ
ਪਿੰਡ ਵਿਚ ਗੋਰੀਏ ਨੰਬਰਦਾਰ ਆਖਦੇ
ਸਾਂਝਾ ਜਿੰਦਗੀ ਦਾ ਜਿੰਨਾ ਨਾਲ ਹੁੰਦਾ ਪਲ ਪਲ
ਐਂਡ ਬੰਦਿਆ ਦੀ ਹੋਣੀ ਏ ਅਖੀਰ ਵਿਚ ਗੱਲ
ਸਾਝਾ ਜਿੰਦਗੀ ਦਾ ਜਿੰਨਾ ਨਾਲ ਹੁੰਦਾ ਪਲ ਪਲ
ਐਂਡ ਬੰਦਿਆ ਦੀ ਹੋਣੀ ਏ ਅਖੀਰ ਵਿਚ ਗੱਲ
ਨਹਾ ਧੋ ਕੇ ਜਦੋਂ ਧਰਾ ਪੈਰ ਘਰੋਂ ਬਾਹਰ
ਮੇਰੇ ਵਰਗੇ ਆ ਜਿਹੜੇ ਮੈਨੂੰ ਮਿਲਦੇ ਆ ਯਾਰ
Exchange ਨੇ ਨੰਬਰ exchange ਨੀ ਕਮੀਜ਼ਾਂ
ਬੈਹ ਕੇ ਮਹਿਫ਼ਲ ਚ ਜਿਨ੍ਹਾਂ ਨਾਲ ਭੁੱਲ ਦੇ ਤਮੀਜ਼ਾਂ
ਓ ਜਿੱਥੇ ਦੁਨੀਆ ਨਾ ਖੜੀ ਉੱਥੇ ਏ ਇਹਨਾ ਹਿਕ ਤਣੀ ਸੀ
ਯਾਰੀ ਜਿਹੀ ਚੀਜ਼ ਕੋਈ ਦੁਨੀਆਂ ਤੇ ਬਣੀ ਨੀ
ਯਾਰੀ ਜਿਹੀ ਚੀਜ਼ ਕੋਈ ਦੁਨੀਆਂ ਤੇ ਬਣੀ ਨੀ
Star on the beat