ਧਰਤੀ ਧੰਨ ਹੋਯੀ ਧੰਨ ਹੋਏ ਅੰਬਰ
ਸੱਬੇ ਦੁਖ ਮੁੱਕੇ ਸੱਚੇ ਪਾਤ੍ਸ਼ਾਹ ਜੀ
ਹੱਥ ਬੰਨ ਦੇ ਆਂ ਮਥਾਂ ਟੇਕ ਦੇ ਆਂ
ਤੁੱਸੀ ਆਣ ਟੁੱਕੇ ਸੱਚੇ ਪਾਤ੍ਸ਼ਾਹ ਜੀ
ਹੇਠਾ ਚਾਨਣ ਦਾ ਦਰਿਆ ਬਘੇ
ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ
ਜਿੰਨਾਂ ਥਾਵਾਂ ਤੇ ਪਾਏ ਪੈਰ ਤੁੱਸੀ
ਉੱਥੇ ਅੱਜ ਵੀ ਵਰਤੇ ਦੇਗ ਬਾਬਾ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਤੂ ਨੂਰ ਦਾ ਫੁੱਟਦਾ ਚਸ਼ਮਾ ਏ
ਤੂ ਰੋਸ਼ਨੀਆਂ ਦੀ ਰੇਖਾ ਏ
ਇੱਕ ਤੇਰਾ ਹੀ ਦਰਬਾਰ ਸੱਚਾ
ਬਾਕੀ ਸਬ ਭਰ੍ਮ ਭੁਲੇਖਾ ਏ
ਤੇਰਾ ਸ਼ਬਦ ਸੁਣਾ ਵੈਰਾਗ ਹੋਵੇ
ਤੰਨ ਮੰਨ ਦੇ ਬਦਲਣ ਵੇਗ ਬਾਬਾ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਤੇਰੇ ਰੂਪ ਜਿਹਾ ਕੋਈ ਰੂਪ ਨਹੀ
ਤੇਰੀ ਦੀਦ ਜਿਹਾ ਪਰਸਾਦ ਨਹੀ
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥
ਤੇਰੇ ਰੂਪ ਜਿਹਾ ਕੋਈ ਰੂਪ ਨਹੀ
ਤੇਰੀ ਦੀਦ ਜਿਹਾ ਪਰਸਾਦ ਨਹੀ
ਸਰਬੱਤ ਦਾ ਭਲਾ ਸਿਖਾਯਾ ਤੂ
ਕੋਈ ਘਾਟ ਨਹੀ ਕੋਈ ਵਾਦ ਨਹੀ
ਤੂ ਕੇਂਦਰ ਬਿੰਦੂ ਬ੍ਰਹਿਮੰਡ ਦਾ
ਤੂ ਸਿਰਜੀ ਸਾਰੀ ਖੇਡ ਬਾਬਾ
ਜਦੋਂ ਪਾਯਾ ਦਸਵਾਂ ਜਾਮਾਂ ਤੂੰ
ਹੱਥਾਂ ਵਿੱਚ ਫੜ ਲਯੀ ਤੇਗ ਬਾਬਾ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ