ਵੇ ਖੁਸ਼ੀ ਚ glow ਕਿੰਨਾ
ਕਰਦਾ ਏ show ਕਿੰਨਾ
Face ਮੇਰਾ ਦੱਗਦਾ ਕਿ ਨਹੀਂ
ਸੂਟ ਮੈਂ ਸਵਾਇਆ ਨਵਾਂ
ਪਹਿਲੀ ਵਾਰੀ ਪਾਇਆ ਮੈਨੂੰ
ਦੱਸੀਂ ਸੁਹਣਾ ਲੱਗਦਾ ਕਿ ਨਹੀਂ।
ਵੇ ਇੱਕ ਤੇਰੀ ਅੱਖ ਮਾਰਦੀ
ਦੂਜਾ ਮਾਰਦਾ ਏ ਰੰਗ ਤੇਰਾ ਸਾਂਵਲਾ
ਅੱਖੀਆਂ ਚ ਮਸਤੀ ਵੇ red wine ਵਰਗੀ।
ਨਿਖਰੀ ਮੈਂ ਫਿਰਦੀ ਵੇ sunshine ਵਰਗੀ।
ਨਖਰਾ ਵੇ ਅੱਤ ਮੇਰਾ
ਸੁਹਣਿਆਂ ਵੇ ਦੱਸ ਤੇਰਾ
ਦਿਲ ਅੱਜ ਠੱਗਦਾ ਕਿ ਨਹੀਂ।
ਸੂਟ ਮੈਂ ਸਵਾਇਆ ਨਵਾਂ
ਪਹਿਲੀ ਵਾਰੀ ਪਾਇਆ ਮੈਨੂੰ
ਦੱਸੀਂ ਸੁਹਣਾ ਲੱਗਦਾ ਕਿ ਨਹੀਂ।
Seprate shade follow ਕੀਤਾ ਨਾ trend ਵੇ।
ਲੱਗਦੀ ਕਿ ਨਹੀਂ ਤੇਰੀ ਜੱਟੀ ਅੱਜ end ਵੇ।
ਕਿੰਨੀ ਕੁ ਐ ਪਾਉਂਦਾ ਖਿੱਚ
ਜਿਵੇਂ ਵੇ sky ਵਿੱਚ
Moon ਵਾਂਗੂੰ ਜੱਗਦਾ ਕਿ ਨਹੀਂ।
ਸੂਟ ਮੈਂ ਸਵਾਇਆ ਨਵਾਂ
ਪਹਿਲੀ ਵਾਰੀ ਪਾਇਆ ਮੈਨੂੰ
ਦੱਸੀਂ ਸੁਹਣਾ ਲੱਗਦਾ ਕਿ ਨਹੀਂ।
ਕਰ ਵੀ ਲੈ ਗੌਰ ਮੇਰੇ ਵੱਲ ਤੂੰ please ਵੇ।
ਕਿਹੜੀ ਗੱਲੋਂ ਕਰੇਂ ਰਵੀ ਆਲਮ ਸ਼ਾਹ tease ਵੇ।
ਸੁਹਣਿਆਂ ਵੇ ਦੱਸ ਮੈਨੂੰ
ਮੇਰੇ ਚੋਂ ਭੁਲੇਖਾ ਤੈਨੂੰ
ਪੈਂਦਾ ਅੱਜ ਅੱਗ ਦਾ ਕਿ ਨਹੀਂ।
ਸੂਟ ਮੈਂ ਸਵਾਇਆ ਨਵਾਂ
ਪਹਿਲੀ ਵਾਰੀ ਪਾਇਆ ਮੈਨੂੰ
ਦੱਸੀਂ ਸੁਹਣਾ ਲੱਗਦਾ ਕਿ ਨਹੀਂ