ਸਾਡੀ ਤਾਂ ਵਿਚੇ ਹੀ ਰੁਲ ਗਯੀ ਪ੍ਰੇਮ ਕਹਾਣੀ ਜੀ
ਮੈਂ ਸੀ ਓਹਦੇ ਦਿਲ ਦਾ ਰਾਜਾ
ਦਿਲ ਓ ਰਾਣੀ ਸੀ,
ਵਖ ਨਈ ਸੀ ਹੋਣਾ ਚੌਂਦੀ
ਓਹ੍ਦਿ ਮਜਬੂਰੀ ਸੀ,
ਗੂੜ੍ਹਾ ਸੀ ਪ੍ਯਾਰ ਹੀ ਐਨਾ
ਬੌਤੀ ਨਾ ਦੂਰੀ ਸੀ.
ਅੱਖਿਆ ਲੜ ਜਾਵਣ ਜਦ ਵੀ
ਨੀਂਦਾ ਨਾ ਪੇਂਡਿਯਾ ਨੇ,
ਸੱਜਣਾ ਦੀ ਤਾਂਘ ਚ ਏ
ਹਰ ਵੇਲੇ ਰਿਹੰਡਿਯਾ ਨੇ.
ਉਚੀ ਥਾਂ ਲਾਕੇ ਯਾਰੀ
ਸੋਚਾਂ ਨਾਲ ਲੜਦਾ ਹਾਂ,
ਓਹਨੂ ਕੋਈ ਦੋਸ਼ ਨਾ ਦੇਕੇ
ਆਪਣੇ ਸਿਰ ਮੜ੍ਹਦਾ ਹਾਂ.
ਏਥੇ ਤਕ ਸਫਰ ਜੋ ਓਹਦਾ
ਚੇਤੇ ਨਾ ਭੂਲਨਾ ਏ,
ਤੈਨੂ ਨਈ ਪਤਾ ਚੌਹਨਾ
ਓਹਦੇ ਬਿਨ ਰੂਲਣਾ ਏ
ਭੁਲਦੀ ਨਾ ਪਲ ਵੀ
ਮੈਨੂ ਸਤ ਸਾਲਾ ਯਾਰੀ ਸੀ
ਮੌਕੇ ਤੇ ਆਕੇ ਕਿਸਮਤ
ਸਾਡੀ ਹੀ ਹਾਰੀ ਸੀ
ਸਾਡੀ ਜੋ ਲਿਖੀ ਕਹਾਣੀ
ਅਸ੍ਲੀ ਓ ਪਾਤਰ ਸੀ
ਓਹਨੇ ਨਾ ਕਰੀ ਚਲਾਕੀ
ਕਿਸਮਤ ਹੋ ਸ਼ਾਤਿਰ ਸੀ.
ਕਿਹਣੂ ਹੁਣ ਦਈਏ ਸੁਨੇਹਾ
ਮੁੜਕੇ ਓਹਦੇ ਔਣੇ ਦਾ,
ਘਟਦਾ ਨਾ ਭੋਰਾ ਸਬਰ ਵੀ
ਦਿਲ ਤੋਂ ਓਹਦੇ ਚੌਨੇ ਦਾ.
ਸੁਪਨੇ ਸੀ ਲਮ੍ਮੇ ਓਹਦੇ
ਖੌਰੇ ਕ੍ਯੋਂ ਡੱਕ ਲਯੇ
ਕੌਡ਼ੇ ਸੀ ਘੁਟ ਸਬਰਂ ਦੇ
ਜੇਡੇ ਓਹਨੇ ਸ਼ਕ ਲਯੇ
ਪਿਛੇ ਤਾਂ ਦਸ ਕੇ ਜਾਂਦੀ
ਮੋਡਾ ਕਿੰਝ ਘਡਿਯਨ ਨੂ,
ਸੋਚਾਂ ਨੂ ਡੇਯਾ ਉਲਾਂਭੇ
ਸਿਖਰਾਂ ਤੇ ਛਡਿਯਾ ਨੂ
ਓ
ਰੱਬਾ ਓਹਨੂ ਕਿਹਦੇ ਜਾਕੇ
ਯਾਦਾਂ ਵੀ ਲੈਜਾ ਤੂ
ਸਾਡੀ ਨਈ ਸੁਣ ਨੀ ਜੇਕਰ
ਆਪਣੀ ਤਾਂ ਕਿਹਜਾ ਤੂ
ਸਿਧਾ ਡੰਗ ਦਿਲ ਨੂ ਜਾਂਦਾ
ਮਾਸੂਮ ਓਹਦਾ ਚਿਹਰਾ ਸੀ,
ਥੋਡੇ ਕੁ ਸਮਯ ਦਾ ਓਹਦਾ
ਜ਼ਿੰਦਗੀ ਵਿਚ ਫੇਰਾ ਸੀ
ਥੋਡੇ ਕੁ ਸਮਯ ਦਾ ਓਹਦਾ
ਜ਼ਿੰਦਗੀ ਵਿਚ ਫੇਰਾ ਸੀ
ਜ਼ਿੰਦਗੀ ਵਿਚ ਫੇਰਾ ਸੀ