ਹੋ ਚੇਤੇ ਕਰਿਆ ਨਾ ਕਰ ਵੇ, ਚੇਤੇ ਆਇਆ ਨਾ ਕਰ ਤੂੰ
ਕੱਟ ਦੇ ਆਂ ਔਖਾਂ ਨੂੰ ਕਹਾਂ ਕਿਵੇਂ ਸੌਖਾ ਸਰਦਾ ਹੈ
ਵੇ ਮੈਂ ਓ ਕਿੱਥੇ ਰਹਿ ਗਈ ਜਿਨੂੰ ਤੂੰ ਯਾਦ ਕਰਦਾ ਏ
ਵੇ ਮੈਂ ਓ ਕਿੱਥੇ ਰਹਿ ਗਈ ਜਿਨੂੰ ਤੂੰ ਚੇਤੇ ਕਰਦਾ ਏ
ਸਮੇ ਨੇ ਰੂਪ ਖਾ ਲਿਆ ਵੇ
ਦੁਖਾਂ ਨੇ ਢਾਹ ਲਿਆ ਵੇ
ਓਹਦੀ ਵੀ ਪੂਰੀ ਨਾ ਹੋਈ ਜ੍ਹੀਨੇ ਸਾਂਨੂੰ ਲੜ ਲਾ ਲਿਆ ਵੇ
ਲਾ ਲਿਆ ਵੇ
ਸਾਡੇ ਹਾਸੇ ਵੀ ਬਨਾਉਟੀ ਨੇ ਤੂੰ ਵੀ ਹੋਕੇ ਜੇ ਭਰਦਾ ਏ
ਵੇ ਮੈਂ ਓ ਕਿੱਥੇ ਰਹਿ ਗਈ ਜਿਨੂੰ ਤੂੰ ਯਾਦ ਕਰਦਾ ਏ
ਵੇ ਮੈਂ ਓ ਕਿੱਥੇ ਰਹਿ ਗਈ ਜਿਨੂੰ ਤੂੰ ਚੇਤੇ ਕਰਦਾ ਏ
ਦੇ ਗਿਆ ਇਸ਼ਕੇ ਵਿਚ ਹਾਰ ਚੰਨਾ
ਪਿਓ ਦੀ ਪੱਗ ਦਾ ਭਾਰ ਚੰਨਾ
ਹਾਏ ਸੱਧਰਾਂ ਢੱਬ ਕੇ ਜਹਿਦ ਰੱਖਿਆ ਸਿਤਕਾਰ ਚੰਨਾ
ਬਗਾਨੀ ਹੋਈ ਅੰਦਰੋਂ ਮਰ ਕੇ ਹਜੇ ਵੀ ਜਿਹਦੇ ਤੇ ਮਰਦਾ ਏ ਵੇ
ਵੇ ਮੈਂ ਹੁਣ ਓ ਕਿੱਥੇ ਰਹਿ ਗਈ ਜਿਨੂੰ ਤੂੰ ਯਾਦ ਕਰਦਾ ਏ

ਕੋਈ ਕਰ ਸਾਂਨੂੰ ਵੱਖ ਨਹੀਂ ਸਕਦਾ ਬੇਸ਼ੱਕ ਨਹੀਂ ਸਕਦਾ
ਸ਼ੁਕਰ ਹੈ ਸੋਚਾਂ ਨੂੰ ਚੰਨਾ ਕੋਈ ਤੱਕ ਨਹੀਂ ਸਕਦਾ
ਸ਼ੀਸ਼ਾ ਬਣ ਨਾ ਜਾਵੇ ਵੇ ਜੋ ਦਿਲ ਦੀਆਂ ਗੱਲਾਂ ਪੜ੍ਹਦਾ ਏ
ਵੇ ਮੈਂ ਹੁਣ ਓ ਕਿੱਥੇ ਰਹਿ ਗਈ ਜਿਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਓ ਕਿੱਥੇ ਰਹਿ ਗਈ ਜਿਨੂੰ ਤੂੰ ਯਾਦ ਕਰਦਾ ਏ
ਹੋ ਸਾਡਾ ਹਿਜ਼ਰ ਭਾਰਾ ਵੇ ਤੈਥੋਂ ਮਿਲਿਆ ਯਾਰਾਂ ਵੇ
ਏ ਗੱਲਾਂ ਓਦੋ ਵੀ ਹੋਣ ਗਈਆਂ ਕਿ ਅਗਲੇ ਜਨਮ ਦਾ ਲਾਰਾ ਵੇ
ਤੇਰੇ ਹੱਕ ਪੂਰਿਆ ਜਾਣਾ ਨੀ ਤੂੰ ਖੜਿਆ ਏ ਤੂੰ ਖੜ੍ਹਦਾ ਏ