ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਇਥੇ ਤੇਰਾ ਚੇਤਾ ਬੜਾ ਸਤਾਏ
ਕੋਈ ਨਾ ਇਥੇ ਆਪਣਾ ਨੇ ਸਾਰੇ ਬੇਗਾਨੇ
ਤੇ ਨਿੱਕੀ ਨਿੱਕੀ ਗੱਲ ਉਤੇ ਮਾਰਦੇ ਨੇ ਤਾਹਨੇ
ਨਾ ਪੁੱਤ ਪੁੱਤ ਆਖ ਕੇ ਕੋਈ ਬੁਲਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਇਥੇ ਤੇਰਾ ਚੇਤਾ ਬੜਾ ਸਤਾਏ
ਚੋਰ ਕੋਈ ਲੈ ਗਿਆ ਹਾਸੇ ਖੋ ਕੇ
ਰੋਜ ਹੀ ਸੋਈ ਦਾ ਰਾਤ ਨੂੰ ਰੋ ਕੇ
Basement ਆ ਦੇ ਬੂਹੇ ਢੋ ਕੇ
ਉੱਚੀ ਉੱਚੀ ਆਪੇ ਹੀ ਰੋ ਪੈਣਾ
ਤੇ ਰੋ ਕੇ ਆਪੇ ਚੁੱਪ ਕਰ ਲੈਣਾ
ਕੋਲ ਕੋਈ ਆਕੇ ਨਾ ਚੁੱਪ ਕਰਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਇਥੇ ਤੇਰਾ ਚੇਤਾ ਬੜਾ ਸਤਾਏ
ਨੀ ਮਾਏ ਇਥੇ ਜਿੰਦ ਨੂੰ ਬੜੇ ਹੀ ਧੱਕੇ
ਕੰਮ ਤੋਂ ਆਈਦਾ ਰੋਜ ਜਦ ਥੱਕੇ
ਨਾ ਮਿਲਦੇ ਫੁਲਕੇ ਪੱਕੇ ਪਕੇ
ਕੋਈ ਨਾ ਇਥੇ ਚੌਂਕੇ ਕੋਲ ਬਿਠਾਏ
ਤੇਰੇ ਜੁ ਮੂੰਹ ਚ ਬੁਰਕੀਆਂ ਪਾਏ
ਰੋਜ ਹੀ ਸੁਫਨਾ ਤੇਰਾ ਹੀ ਆਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਇਥੇ ਤੇਰਾ ਚੇਤਾ ਬੜਾ ਸਤਾਏ
ਉਹ ਲਾਹਮਾ ਕਿਸੇ ਨੂੰ ਕਾਹਦਾ ਦਈਏ
ਇਥੇ basement ਆ ਵਿਚ ਰਹੀਏ
ਕਿਰਾਇਆ ਰਲ ਮੇਲ ਆਪਾ ਦਈਏ
ਪਿੰਡ ਸੀ ਬਾਪ ਦੇ ਸਰ ਸਰਦਾਰੀ
ਆਪ ਹੀ ਠੋਕਰ ਜਿਹਨੂੰ ਮਾਰੀ
ਡਰਾਉਂਦੇ ਆਪਣੇ ਹੀ ਹੁਣ ਸਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਕਦੇ ਕਦੇ ਲਾ ਕੇ ਉੱਚੀ ਉੱਚੀ ਗਾਣੇ
ਪੌਣੇ ਭੰਗੜੇ ਤੇ ਫਿਕਰ ਭਜਾਉਣੇ
ਬਣ ਜਾਈਦਾ ਆਪਾ ਨਿਆਣੇ
ਲੋਕੀ ਗੁੱਸਾ ਕਰਦੇ ਨੇ ਇਸ ਗੱਲ ਦਾ
ਤੇ ਸਾਡਾ ਵੱਸ ਕੋਈ ਨੀ ਚਲਦਾ
ਤੇ ਕਈ ਦਿਨ ਫਿਰਦੇ ਆ ਫਿਰ ਕੁਮਲਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਬਾਬਾ ਸਿਰ ਤੋਂ ਹੱਥ ਨਾ ਚੁੱਕੇ
ਕੋਈ ਨਾ ਆਪਾ ਹੋਵਾਂਗੇ ਇਕ ਦਿਨ ਪੱਕੇ
ਤੇ ਸਾਰੇ ਹੀ ਦੁੱਖ ਜਾਣਗੇ ਚੁੱਕੇ
ਨੀ ਮਾਏ ਤੈਨੂੰ ਪੂਰੀ ਐਸ਼ ਕਰਾਉਣੀ
ਬਾਪ ਦੀ ਪਿੰਡ ਮੁੱਛ ਖੜੀ ਕਰਾਉਣੀ
ਇਹ ਜਿੰਦਗੀ ਬੜੇ ਹੀ ਸਬਕ ਸਿਖਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ
ਨੀ ਇਥੇ ਤੇਰਾ ਚੇਤਾ ਬੜਾ ਸਤਾਏ
ਕੋਈ ਨਾ ਇਥੇ ਆਪਣਾ ਨੇ ਸਾਰੇ ਬੇਗਾਨੇ
ਤੇ ਨਿੱਕੀ ਨਿੱਕੀ ਗੱਲ ਉਤੇ ਮਾਰਦੇ ਨੇ ਤਾਹਨੇ
ਨਾ ਪੁੱਤ ਪੁੱਤ ਆਖ ਕੇ ਕੋਈ ਬੁਲਾਏ
ਨੀ ਮਾਏ ਅਸੀਂ ਆਏ ਆ ਦੇਸ਼ ਪਰਾਏ