ਇੰਡੀਆ ਦੀ ਟਿਕਟ ਕਰਾ ਕੇ ਚੱਲ ਵਿਆਹ ਕਰਵਾ ਆਏ
ਮਾਪੇ ਵੀ ਆਸ ਸੀ ਰੱਖਦੇ ਲੰਬੇ ਚੱਲ ਲਾਹ ਆਏ।
ਕਿੰਨੇ ਚਾ ਮੇਰੇ ਸੱਜਣਾ ਕਿੰਨੇ ਚਾ ਤੇਰੇ ਨੇ
ਬੁਣਦੇ ਜੋ ਦਿਨ ਸੇ ਕਦ ਦੇ ਅੱਖਰ ਆਏ ਨੇੜੇ ਨੇ।
ਗੁਰੂਆਂ ਨੂੰ ਹਾਜ਼ਰ ਮੱਨ ਕੇ ਕਸਮਾਂ ਵੀ ਖਾ ਆਏ।
ਬੁੱਕ ਕਰਕੇ ਡੀਜੇ ਸੀਜੇ ਅੱਤ ਜੀ ਕਰਵਾ ਆਏ।
ਇੰਡੀਆ ਦੀ ਟਿਕਟ ਕਰਾ ਕੇ ਚੱਲ ਵਿਆਹ ਕਰਵਾ ਆਏ
ਸਦਰਾਂ ਦੀ ਆਸ ਮੁਕਾ ਕੇ ਲੰਬੇ ਸਬ ਲਾਹ ਆਏ।
ਇੰਡੀਆ ਦੀ ਟਿਕਟ ਕਰਾ ਕੇ ਚੱਲ ਵਿਆਹ ਕਰਵਾ ਆਏ
ਮਾਪੇ ਵੀ ਆਸ ਸੀ ਰੱਖਦੇ ਲੰਬੇ ਚੱਲ ਲਾਹ ਆਏ।
ਕਿੰਨਾ ਚਿਰ ਦਿਲ ਨੂੰ ਟਾਲਿਆ ਹੁੰਦਾ ਨਾ ਹੋਰ ਵੇਟ ਵੇ।
ਤੇਰਾ ਬੱਸ ਬਹੁਤ ਹੋ ਗਿਆ ਕੱਮ ਛੱਡ ਪੈਕਿੰਗ ਸਮੇਟ ਵੇ।
ਤੇਰੀ ਪੱਗ ਨਾਲ ਦਾ ਲਹਿੰਗਾ ਸੋਚੀ ਮੈਂ ਬੈਠੀ ਆਂ।
ਗਲ ਨੂੰ ਤੇਰੇ ਚੇਨ ਕਿਊਬਨ ਲੋਚੀ ਮੈਂ ਬੈਠੀ ਆਂ।
ਚੱਕਵੀਂ ਆ ਨਾਰ ਸੋਣਿਆ ਮੈਂ ਤਾਂ ਨੀ ਸੰਗਣਾ ਵੇ।
ਬਾਂਹ ਫੜ ਕੇ ਤੇਰੀ ਖੁਲ ਕੇ ਪਾਉਂ ਮੈਂ ਭੰਗੜਾ ਵੇ।
ਗੈਰੀ ਦਾ ਗੀਤ ਕੋਈ ਲਿਖਿਆ ਪ੍ਰੀ-ਵੇਡ ਤੇ ਗਾਵੇਂ ਤੂੰ।
ਚੜ੍ਹ ਕੇ ਤੂੰ ਫਿਰ ਸਟੇਜੇ ਝਾਂਜ਼ਰ ਮੇਰੇ ਪਾਵੇਂ ਤੂੰ।
ਇੰਡੀਆ ਦੀ ਟਿਕਟ ਕਰਾ ਕੇ ਚੱਲ ਵਿਆਹ ਕਰਵਾ ਆਏ
ਸਦਰਾਂ ਦੀ ਆਸ ਮੁਕਾ ਕੇ ਲੰਬੇ ਸਬ ਲਾਹ ਆਏ।
ਇੰਡੀਆ ਦੀ ਟਿਕਟ ਕਰਾ ਕੇ ਚੱਲ ਵਿਆਹ ਕਰਵਾ ਆਏ।