ਟੁੱਟ ਗਈਆਂ ਝਾਂਜਰਾਂ ਖਿਲਰ ਗਿਆ ਬੋਰ ਵੇ
ਅਡੀਆਂ ਨੂੰ ਚੜ ਗਈ ਆਜ਼ਾਦੀ ਵਾਲੀ ਲੋਰ ਵੇ
ਟੁੱਟ ਗਈਆਂ ਝਾਂਜਰਾਂ ਖਿਲਰ ਗਿਆ ਬੋਰ ਵੇ
ਅਡੀਆਂ ਨੂੰ ਚੜ ਗਈ ਆਜ਼ਾਦੀ ਵਾਲੀ ਲੋਰ ਵੇ
ਲੱਖ ਦੇ ਦਵਾਲੇ ਦੇ ਕੇ ਚੁਨੀਆਂ ਨੂੰ ਗੰਢ ਵੇ
ਗਿੱਧੇ ਚ ਖਿਲਾਰ ਦਿਤੀ ਬੋਲੀਆਂ ਦੀ ਪੰਡ ਵੇ
ਹੋ ਅੱਜ ਰਾਜੇ ਵੀ ਅੱਸੀ ਹਾਂ ਤੇ ਅਸੀਂ ਹੀ ਰਾਣੀਆਂ
ਵੇਖ ਧਰਤੀ ਨੂੰ ਪੈਂਦੀਆਂ ਤਾਰੇੜਾਂ ਹਾਣੀਆਂ
ਵੇਖ ਧਰਤੀ ਨੂੰ ਪੈਂਦੀਆਂ
ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਉਹ ਚਾਰੇ ਪਾਸੇ ਸੁਣੀ ਦੇ ਨੇ ਚਰਚੇ ਨਾਰ ਦੇ
ਹੋਣੇ ਨੀ afford ਤੈਥੋਂ ਖਰਚੇ ਨਾਰ ਦੇ
ਹਰ ਗੱਬਰੂ ਹੀ ਕੈਲ ਕੁੜੀ ਦੀ ਤੋਰ ਦਾ
ਗੱਲ ਰੌਬ ਦੀ ਹੋਵੇ ਤੇ ਭਾਵੇਂ ਰੂਪ ਦੀ
ਤੋੜ ਨਈਓਂ ਲੱਭਣਾ ਪ੍ਰੇਮ ਕੌਰ ਦਾ
ਤੋੜ ਨਈਓਂ ਲੱਭਣਾ ਪ੍ਰੇਮ ਕੌਰ ਦਾ
ਤੋੜ ਨਈਓਂ ਲੱਭਣਾ ਪ੍ਰੇਮ ਕੌਰ ਦਾ
ਆਜਾ ਵੇਖ ਲਾ ਰਕਾਨਾ ਦੇ ਤਮਾਸ਼ੇ ਦੇਖ ਲੈ
ਕਾਇਨਾਤ ਵਿਚ ਖੋਰੂ ਪਾਉਂਦੇ ਹਾਸੇ ਦੇਖ ਲੈ
ਅੱਜ ਛੱਡ ਦੇ ਮਜਜਣਾ ਦਾ ਵੇਹੜਾ ਛੱਡ ਦੇ
ਤਾੜੀ ਵੱਜਦੀ ਤੜਕ ਹੋਕੇ ਪਾਸੇ ਵੇਖਲੇ ਲੈ
ਆਇਆ ਪਾਉਣਾ ਚ ਭੁਚਾਲ ਅੱਜ ਖੁਲ ਗਏ ਨੇ ਵਾਲ
ਸਾਡੇ ਕੇਸ ਧੋਤੇ ਆ ਕੇ ਰਾਵੀ ਦਿਆਂ ਪਾਣੀਆਂ
ਉਹ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਵੇ ਵੇਖ ਧਰਤੀ ਨੂੰ ਪੈਂਦੀਆਂ
ਉਹ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਵੇ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਅੱਜ ਕਰਕੇ ਇਰਾਦੇ ਘਰੋਂ ਆਯਿਆਂ ਸਾਰੀਆਂ
ਪਾਕੇ ਬਦਲਾਂ ਤੇ ਪੀਂਘ ਲਾਉਂਦੀਆਂ ਨੇ ਤਾਰੀਆਂ
ਤੁਸੀਂ ਬੰਦ ਬੰਦ ਰਹਿੰਦੇ ਅਸੀਂ ਖੁਲੀਆਂ ਸਪਾਟ
ਇੱਕੋ ਘਰ ਵਿਚ ਹੁੰਦੇ ਜਿਵੇਂ ਬੂਹੇ ਬਾਰੀਆਂ
ਜਦੋਂ ਕਿਕਲੀਆਂ ਪਾਈਏ ਗੇੜਾ ਸੂਰਜ ਦਾ ਲਾਈਏ
ਇਹੋ ਜੋਤਿਆ ਕਿਸੇ ਤੋਂ ਤੋੜਿਆ ਨੀ ਜਾਣਿਆਂ
ਓ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਵੇ ਵੇਖ ਧਰਤੀ ਨੂੰ ਪੈਂਦੀਆਂ
ਓ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ
ਓ ਵੇਖ ਧਰਤੀ ਨੂੰ ਪੈਂਦੀਆਂ ਤਰੇੜਾਂ ਹਾਣੀਆਂ