ਗ਼ਜ਼ਲ,,, ਉਹਦੇ ਜਾਣ ਮਗਰੋਂ
ਇਹ ਦਿਲ ਤੜਫੜਾਇਐ,ਉਹਦੇ ਜਾਣ ਮਗਰੋਂ ।
ਗਮਾਂ ਘੇਰਾ ਪਾਇਐ, ਉਹਦੇ ਜਾਣ ਮਗਰੋਂ ।
ਕਦੇ ਬਹੁਤ ਛੇਤੀ, ਨਾ ਖੁਦ ਨੂੰ ਫਰੋਲੀਂ
ਮੈਂ ਦਿਲ ਨੂੰ ਸਿਖਾਇਐ, ਉਹਦੇ ਜਾਣ ਮਗਰੋਂ ।
ਬੜਾ ਖੁਸ਼ ਸੀ ਮੈਨੂੰ ਵੀ ਮਿਲਿਆ ਹੈ ਕੋਈ
ਬੜਾ ਸੋਗ ਛਾਇਐ, ਉਹਦੇ ਜਾਣ ਮਗਰੋਂ ।
ਜਦੋਂ ਕੋਲ ਸੀ ,ਸਾਨੂੰ ਮੱਸਿਆ ਸੀ ਪੁੰਨਿਆ
ਦਿਨੇ ਨੇ੍ਰ ਛਾਇਐ, ਉਹਦੇ ਜਾਣ ਮਗਰੋਂ ।
ਦਿਲਾ ਪਾਗਲਾ, ਹੁਣ ਕੀ ਮਿਲਿਆ ਹੈ ਤੈਨੂੰ
ਜ਼ਖ਼ਮ ਖੁਦ ਤੇ ਲਾਇਐ, ਉਹਦੇ ਜਾਣ ਮਗਰੋਂ ।
ਉਡਾਰੀ ਬੜੀ ਉੱਚੀ ਉੜਿਆ ਸੀ "ਜੌਹਲ"
ਪਤਾਲਾਂ ਚ ਪਾਇਐ, ਉਹਦੇ ਜਾਣ ਮਗਰੋਂ
ਨਰਿੰਦਰ ਜੌਹਲ