ਪੱਗ ਨਾਲੋਂ ਦੁਨੇ ਵੱਟ ਮੱਥੇ ਉਤੇ ਪਾਵੇਂ
ਤੈਨੂੰ ਤੱਕ ਦੀ ਆ ਨਿਤ ਤੂੰ ਨਾ ਨਜਰਾਂ ਮਿਲਾਵੇਂ
ਸਰਦਾਰਾ ਸਾਡੀ ਸਾਰ ਵੀ ਨਾ ਪੁੱਛਦਾ
ਕਾਹਤੋਂ ਮੈਨੂੰ ਦੇਖ ਦੇਖ ਰਹੇ ਲੁਕਦਾ
ਵੇ ਹੋਵੇ ਨਾ ਸਹਾਰ ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਬੋਲਦਾ ਨਹੀਂ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਗੱਲ ਨਾ ਕਰੇ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ
ਹੋਰਾਂ ਵਾਂਗੂ ਕਰੇ ਵੈਲਪੁਣਾ ਨਾ
ਸੋਬਰ ਜੇਹਾ ਏ ਮੁੰਡਿਆਂ
ਓਵੀ ਹੁਣ ਕਰਦੇ ਨੇ ਟੀਚਰਾਂ
ਜੋ ਤੇਰੇ ਨਾਲ ਤਿੰਨ ਚਾਰ ਹੁੰਦੇ ਆ
ਕੱਢ ਲੈਣਾ ਏ ਪ੍ਰਾਣ ਜਦ ਹੱਸਦਾ
Time ਚਕਦੀ ਆ ਨਿੱਤ ਤੇਰੀ ਬੱਸ ਦਾ
ਵੇ ਅੱਲੜ ਦੀ car ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਬੋਲਦਾ ਨਹੀਂ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਗੱਲ ਨਾ ਕਰੇ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ
ਸਬਰ ਕੀਤਾ ਏ ਸਵਾ ਸਾਲ ਦਾ
ਦੋਹਾਂ ਕੋਲੋਂ ਪਹਿਲ ਹੋਈ ਨਾ
ਤੋੜ ਦੀ ਨਾ ਕੀਤੇ ਕੱਚ ਵਰਗਾ
ਵੇ ਸਾਚੀ ਦਿਲ ਵਿੱਚ ਮੇਲ ਕੋਈ ਨਾ
ਵੇ ਮੇਰੀ ਫਿੱਕੀ ਫਿੱਕੀ life ਹੋਜੂ ਰੰਗਲੀ
Bains ਮੇਰਾ ਵੀ ਬਣਾ ਦੇ ਪਿੰਡ ਮੰਗਲੀ
ਵੇ ਲੈ ਜਾ ਡੋਲੀ ਚਾੜ ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਬੋਲਦਾ ਨਹੀਂ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ
ਆਕੜ ਦਾ ਮਾਰਾ ਵੇ ਤੂੰ ਗੱਲ ਨਾ ਕਰੇ
ਤੇ ਮੈ ਸੰਗਦੀ ਨਾ ਕਰਾ ਇਜਹਾਰ ਸੋਹਣਿਆਂ