ਤੇਰੇ ਹੁਕਮ ਦੇ ਅੰਦਰ ਚਲਦਾ ਏ ਸੰਸਾਰ ਤੇਰਾ
ਹਰ ਸ਼ੈ ਵਿਚ ਤੂ ਸਮਾਯਾ ਨਾ ਆਕਾਰ ਤੇਰਾ
ਤੇਰੇ ਹੁਕਮ ਦੇ ਅੰਦਰ ਚਲਦਾ ਏ ਸੰਸਾਰ ਤੇਰਾ
ਹਰ ਸ਼ੈ ਵਿਚ ਤੂ ਸਮਾਯਾ ਨਾ ਆਕਾਰ ਤੇਰਾ
ਤੇਰਾ ਭੇਦ ਕਿਸੇ ਨੀ ਪਾਇਆ ਕੀ ਮੂਰਖ ਤੇਰੀ ਰਮਜ਼ ਪਛਾਣੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਰਾਜੇ ਕੋਲੋ ਭੀਖ ਮੰਗਾਵੇ ਮੰਗਤੇ ਦੇ ਸਿਰ ਤਾਜ ਸਜਾਵੇ
ਰਾਜੇ ਕੋਲੋ ਭੀਖ ਮੰਗਾਵੇ ਮੰਗਤੇ ਦੇ ਸਿਰ ਤਾਜ ਸਜਾਵੇ
ਤੂੰ ਚਾਵੇਂ ਸੁੱਕੇ ਸਡਿਆਂ ਰੁਖਾਂ ਨੂੰ ਵੀ ਮੇਵੇ ਲਾਵੇ
ਚੁਗਿਆਂ ਨੂੰ ਤੂੰ ਗਲ ਨਾਲ ਲਾਵੇਂ ਕੀ ਪਾਵਣ ਤੈਨੂੰ ਨੀਤੋ ਕਾਨੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਪਾਪ ਜ਼ੁਲਮ ਨੂੰ ਰੋਕਣ ਖਾਤਿਰ ਫੇਰ ਨਾਨਕ ਬਣ ਫੇਰਾ ਪਾ ਜਾ
ਪਾਪ ਜ਼ੁਲਮ ਨੂ ਰੋਕਣ ਖਾਤਿਰ ਫੇਰ ਨਾਨਕ ਬਣ ਫੇਰਾ ਪਾ ਜਾ
ਧਰਮ ਦੇ ਨਾ ਤੇ ਵੇਚਣ ਵੱਟਣ ਚਿਹਰਿਆਂ ਤੋ ਮੁਹ ਖੋਟੇ ਲਾ ਜਾ
ਤਾਲੇ ਲਾਏ ਨਾ ਹੱਟੀਆਂ ਨੂ ਭਰਮਾਉਂਦੇ ਨੇ ਪਾ ਰੰਗਲੇ ਬਾਣੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਤੇਰੇ ਰੰਗ ਮਾਲਿਕਾ ਬੱਸ ਤੂ ਹੀ ਜਾਣੇ
ਨਾ ਲਿਖ ਹੋ ਨਾ ਬੋਲ ਹੋ ਨਾ ਕਿਸੇ ਵੀ ਤਕੜੀ ਤੋਲ੍ਹ ਹੋ
ਨਾ ਲਿਖ ਹੋ ਨਾ ਬੋਲ ਹੋ ਨਾ ਕਿਸੇ ਵੀ ਤਕੜੀ ਤੋਲ੍ਹ ਹੋ
ਤੇਰੀ ਵਡਿਆਈ ਪ੍ਰੀਤਮ ਪਿਆਰੇ ਹਰ ਬੋਲ ਜਿਡਾ ਅਨਮੋਲ ਹੋ
ਤੂੰ ਵਜ਼ੀਰ ਤੇ ਰਖ ਹੱਥ ਮੇਰੇਨ ਵਾਲਾ ਸੁਲਝਾ ਦੇ ਆ ਕ ਉਲਝੇ ਕਾਨੇ
ਤੇਰੇ ਰੰਗ ਮਾਲਿਕਾ ਬੱਸ ਤੂੰ ਹੀ ਜਾਣੇ
ਤੇਰੇ ਰੰਗ ਮਾਲਿਕਾ ਬੱਸ ਤੂੰ ਹੀ ਜਾਣੇ
ਤੇਰੇ ਰੰਗ ਮਾਲਿਕਾ ਬੱਸ ਤੂੰ ਹੀ ਜਾਣੇ